ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ
ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ। ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ਼ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ। ਸਾਡੇ ਨਾਲ਼ ਉਹ ਹੋਈ ਕਿ ‘ਡੈਣ ਮਰ ਗਈ ਪਰ ਦੰਦ ਆਲ਼ੇ ਵਿੱਚ ਧਰ ਗਈ’। ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਹੈ। ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆਂ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਬੱਚਾ ਮਾਂ-ਬੋਲੀ ਦੀ ਥਾਂਵੇਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ ਆਪ ਸਾਡੇ ’ਤੇ ਅਸਰ ਪਾਵੇਗਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫ਼ਿਲਮਾਂ, ਅੰਗਰੇਜ਼ੀ ਗੀਤ, ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ। ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਅਖਾਣਾਂ, ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰਥ ਰਹਿ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ।
Answers ( )
Answer:
Sorry , I didn’t understand the language ….
Mark me as the Brainliest answer….
whaticandoferyoutellme